Jump to content

logo


Customer Call Centre

Central Networks ਵਿਚ ਤੁਹਾਡਾ ਸੁਆਗਤ

Central Networks ਵਿਚ ਤੁਹਾਡਾ ਸੁਆਗਤ; ਸਾਡਾ Midlands Electricity ਅਤੇ East Midlands Electricity ਦੇ ਵਿਤਰਣ ਦਾ ਕਾਰੋਬਾਰ ਹੈ।

ਅਸੀਂ ਈਸਟ ਅਤੇ ਵੈਸਟ ਮਿਡਲੈਂਡਜ਼ ਭਰ ਵਿਚ 133,000 ਕਿਲੋਮੀਟਰ ਲੰਬੀਆਂ ਜ਼ਮੀਨ ਹੇਠਲੀਆਂ ਅਤੇ ਜ਼ਮੀਨ ਉਪਰ ਓਵਰਹੈੱਡ ਕੇਬਲਾਂ ਦੁਆਰਾ ਅਤੇ ਲਗਭਗ 97,000 ਸਬਸਟੇਸ਼ਨਾਂ ਗਹੀਂ 4.9 ਮਿਲੀਅਨ ਕਸਟਮਰਾਂ ਨੂੰ ਬਿਜਲੀ ਪਹੁੰਚਾਉਂਦੇ ਹਾਂ।

ਸਾਡਾ ਉਦੇਸ਼ Central Networks ਨੂੰ ਯੂਕੇ ਵਿਚ ਬਿਜਲੀ ਦੇ ਵਿਤਰਣ ਦਾ ਸਭ ਤੋਂ ਵਧੀਆ ਕਾਰੋਬਾਰ ਬਣਾ ਕੇ ਕਸਟਮਰਾਂ ਨੂੰ ਸੰਭਵ ਹੱਦ ਤਕ ਵਧ ਤੋਂ ਵਧ ਚੰਗੀ ਸੇਵਾ ਮੁਹੱਈਆ ਕਰਨਾ ਹੈ।

Central Networks E.ON UK ਦਾ ਹਿੱਸਾ ਹੈ, ਜੋ ਕਿ ਸੰਸਾਰ ਦੀ ਸਭ ਤੋਂ ਵਡੀ ਨਿਵੇਸ਼ਕਾਰ - ਮਾਲਕੀ ਹੇਠਲੀ ਬਿਜਲੀ ਅਤੇ ਗੈਸ ਕੰਪਨੀ E.ON Group ਦਾ ਇਕ ਅੰਗ ਹੈ।

ਸਾਡੇ ਨਾਲ ਕਿਵੇਂ ਸੰਪਰਕ ਕਰੋ

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਅਤੇ ਸਾਡੇ ਨਾਲ ਗਲ ਕਰਨੀ ਚਾਹੋ, ਤਾਂ ਸਾਨੂੰ ਆਮ ਸੰਪਰਕ ਨੰਬਰਾਂ 'ਤੇ ਫ਼ੋਨ ਕਰੋ ਅਤੇ ਅਗੋਂ ਬੋਲਣ ਵਾਲੇ ਏਜੰਟ ਨੂੰ ਦਸੋ ਕਿ ਤੁਸੀਂ ਕਿਹਡ਼ੀ ਭਾਸ਼ਾ ਬੋਲਦੇ ਹੋ। ਅਸੀਂ ਤੁਹਾਨੂੰ ਆਪਣੀ ਵਿਸ਼ੇਸ਼ ਭਾਸ਼ਾ ਲਾਈਨ ਨਾਲ ਮਿਲਾਵਾਂਗੇ, ਜਿਸ 'ਤੇ ਤੁਸੀਂ ਸਾਡੇ ਨਾਲ ਗਲ ਕਰ ਸਕਦੇ ਹੋ, ਜਦ ਕਿ ਇਕ ਬਹੁਭਾਸ਼ਾਈ ਆਪਰੇਟਰ, ਜੋ 100 ਤੋਂ ਵਧ ਭਾਸ਼ਾਵਾਂ ਜਾਣਦਾ ਹੈ, ਤੁਹਾਡੇ ਵਲੋਂ ਕਹੀਆਂ ਜਾਣ ਵਾਲੀਆਂ ਗਲਾਂ ਦਾ ਅਨੁਵਾਦ ਕਰੇਗਾ।

ਤੁਸੀਂ ਸਾਨੂੰ ਇਨ੍ਹਾਂ ਨੰਬਰਾਂ 'ਤੇ ਫ਼ੋਨ ਕਰ ਸਕਦੇ ਹੋ:

ਸਪਲਾਈ ਨਾ ਹੋਣ'ਤੇ - ਦਿਨ ਦੇ 24 ਘੰਟੇ, ਸਾਲ ਦੇ 365 ਦਿਨ
Central Networks ਈਸਟਰਨ ਰਿਜਨ 0800 056 8090

ਸਪਲਾਈ ਨਾ ਹੋਣ'ਤੇ - ਦਿਨ ਦੇ 24 ਘੰਟੇ, ਸਾਲ ਦੇ 365 ਦਿਨ
Central Networks ਵੈਸਟਰਨ ਰਿਜਨ 0800 328 1111

ਆਮ ਪੁੱਛਾਂ - ਸਵੇਰੇ 8.30 ਤੋਂ ਸ਼ਾਮ 5 ਤਕ, ਸੋਮਵਾਰ ਤੋਂ ਸ਼ੁਕਰਵਾਰ
Central Networks ਈਸਟ ਅਤੇ ਵੈਸਟ ਰਿਜਨ 0800 096 3080


Back to top