Jump to content

logo


tealetterbox

Your security

ਤੁਹਾਡੀ ਸੁਰੱਖਿਆ

ਸਾਡੇ ਕਰਮਚਾਰੀ ਦੀ ਪਛਾਣ.

ਅਸੀਂ ਨਿਜੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਸੀਂ ਸਟਾਫ਼ ਦੇ ਹਰ ਕਰਮਚਾਰੀ ਨੂੰ ਇੱਕ ਪਛਾਣ ਪੱਤਰ ਜਾਰੀ ਕਰਦੇ ਹਾਂ, ਅਤੇ ਸਾਡੇ ਠੇਕੇਦਾਰਾਂ ਕੋਲ ਇਹ ਦਰਸ਼ਾਉਣ ਵਾਲਾ ਇੱਕ ਪਛਾਣ ਪੱਤਰ ਹੋਵੇਗਾ ਕਿ ਉਹ ਕਿਸ ਕੰਪਨੀ ਲਈ ਕੰਮ ਕਰ ਰਹੇ ਹਨ ਸੈਂਟ੍ਰਲ ਨੈੱਟਵਰਕਸ ਵੱਲੋਂ ਹੋਣ ਦਾ ਬਹਾਨਾ ਕਰਕੇ ਤੁਹਾਡੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਨਕਲੀ ਕਾੱਲਕਰਤਾਵਾਂ ਦੇ ਖਤਰੇ ਨੂੰ ਘਟਾਉਣ ਲਈ ਇੰਝ ਕੀਤਾ ਗਿਆ ਹੈ

ਪਛਾਣ ਪੱਤਰ 'ਚ ਸੈਂਟ੍ਰਲ ਨੈੱਟਵਰਕਸ ਦੇ ਕਰਮਚਾਰੀ ਦਾ ਨਾਂ, ਸਮਾਪਤੀ ਦੀ ਮਿਤੀ, ਉਨ੍ਹਾਂ ਦੀ ਇੱਕ ਰੰਗੀਨ ਤਸਵੀਰ, ਅਤੇ ਸੱਭ ਤੋਂ ਮਹਤੱਵਪੂਰਣ ਉਨ੍ਹਾਂ ਦੀ ਪਛਾਣ ਬਾਰੇ ਸ਼ੱਕ ਹੋਣ 'ਤੇ ਕਾੱਲ ਕਰਨ ਲਈ ਮੁਫ਼ਤ ਟੇਲੀਫ਼ੋਨ ਨੰਬਰ ਸ਼ਾਮਲ ਹੁੰਦਾ ਹੈ ਇਹ ਮੁਫ਼ਤ ਨੰਬਰ 0800 051 5686 ਹੈ

ਇਸਦੀ ਪੁਸ਼ਟੀ ਕਿੰਝ ਕੀਤੀ ਜਾਵੇ ਕਿ ਤੁਹਾਡੇ ਬੂਹੇ 'ਤੇ ਆਇਆ ਕਾੱਲਕਰਤਾ ਅਸਲੀ ਹੈ.

ਸਾਡੇ ਸਟਾਫ਼ ਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਕੇ ਖੁਸ਼ੀ ਹੋਵੇਗੀ ਅਤੇ ਜਿੱਥੇ ਸੰਭਵ ਹੋਵੇ, ਉਨ੍ਹਾਂਨੇ ਇਹ ਦਰਸ਼ਾਉਣ ਵਾਲੇ ਕਪੜੇ ਪਾਏ ਹੋਣਗੇ ਕਿ ਉਹ ਸੈਂਟ੍ਰਲ ਨੈੱਟਵਰਕਸ ਤੋਂ ਹ ਸਾਡੇ ਠੇਕੇਦਾਰ ਵੀ ਇਹ ਦਰਸ਼ਾਉਣ ਵਾਲੇ ਕਪੜੇ ਪਾਉਂਦੇ ਹਨ ਕਿ ਉਹ ਕਿਸ ਕੰਪਨੀ ਲਈ ਕੰਮ ਕਰ ਰਹੇ ਹਨ ਸਾਡੀਆਂ ਸੱਭ ਗੱਡੀਆਂ 'ਤੇ ਸੈਂਟ੍ਰਲ ਨੈੱਟਵਰਕਸ ਲਿਖਿਆ ਹੋਵੇਗਾ ਅਤੇ ਆਮਤੌਰ 'ਤੇ ਸਾਡੇ ਠੇਕੇਦਾਰਾਂ ਦੀਆਂ ਗੱਡੀਆਂ 'ਤੇ ''ਸੈਂਟ੍ਰਲ ਨੈੱਟਵਰਕਸ ਵੱਲੋਂ ਕੰਮ 'ਤੇ'' ਚਿੰਨ੍ਹਤ ਹੋਵੇਗਾ

ਤੁਹਾਡੇ ਵੱਲੋਂ ਸਾਡੇ ਕਿਸੇ ਕਰਮਚਾਰੀ ਲਈ ਬੂਹਾ ਖੋਲਣ 'ਤੇ ਉਹ ਆਪਣਾ ਪਰਿਚੇ ਦੇਣਗੇ, ਤੁਹਾਨੂੰ ਆਪਣਾ ਪਛਾਣ ਪੱਤਰ ਵਖਾਉਣਗੇ ਅਤੇ ਆਪਣੀ ਮੁਲਾਕਾਤ ਦੇ ਉਦੇਸ਼ ਬਾਰੇ ਦੱਸਣਗੇ

ਜੇਕਰ ਤੁਹਾਨੂੰ ਇਸ ਬਾਰੇ ਕੋਈ ਸ਼ੱਕ ਹੋਵੇ ਕਿ ਉਹ ਅਸਲੀ ਹਨ ਜਾਂ ਨਹੀਂ, ਤਾਂ ਕਿਰਪਾ ਕਰਕੇ ਮੁਲਾਕਾਤੀ ਦੇ ਪਛਾਣ ਪੱਤਰ ਦੀ ਜਾਂਚ ਕਰੋ:

·             ਕੀ ਫ਼ੋਟੋ ਬੂਹੇ 'ਤੇ ਖੜ੍ਹੇ ਮਨੁੱਖ ਦੀ ਹੈ ?

·             ਕੀ ਕਾਰਡ ਨਾਲ ਕੋਈ ਛੇੜਛਾੜ ਕੀਤੀ ਗਈ ਹੈ ?

·             ਕੀ ਕਾਰਡ ਦੀ ਮਿਤੀ ਵੈਧ ਹੈ ?

·             ਕੀ ਲੋਗੋ ਕਪੜਿਆਂ ਅਤੇ/ਜਾਂ ਗੱਡੀ ਦੇ ਲੋਗੋ ਨਾਲ ਮੇਲ ਖਾਉਂਦਾ ਹੈ ?

ਜੇਕਰ ਤੁਹਾਨੂੰ ਸਾਡੇ ਕਰਮਚਾਰੀ ਦੀ ਪਛਾਣ ਬਾਰੇ ਚਿੰਤਾ ਹੋਵੇ ਤਾਂ ਕਾਰਡ ਦੇ ਪਿੱਛਲੇ ਪਾਸੇ ਦਿੱਤੇ ਗਏ ਪਛਾਣ ਦੀ ਜਾਂਚ ਦੇ ਮੁਫ਼ਤ ਟੇਲੀਫ਼ੋਨ ਨੰਬਰ 'ਤੇ ਕਾੱਲ ਕਰੋ ਇਹ 0800 051 5686 ਹੈ ਤੁਹਾਡੇ ਵੱਲੋਂ ਕਾੱਲ ਕਰਨ ਦੇ ਦੌਰਾਨ ਸਾਡੇ ਕਰਮਚਾਰੀ ਨੂੰ ਬਾਹਰ ਇੰਤਜ਼ਾਰ ਕਰਕੇ ਖੁਸ਼ੀ ਹੋਵੇਗੀ ਕਾੱਲ ਕਰਦੇ ਹੋਏ ਹਮੇਸ਼ਾ ਆਪਣੇ ਬੂਹੇ ਨੂੰ ਤਾਲਾ ਲਗਾਉਣਾ ਯਾਦ ਰੱਖੋ

ਅਸੀਂ ਆਪਣੇ ਡੇਟਾਬੇਸ 'ਚ ਵੇਖਾਂਗੇ ਅਤੇ ਆਪਣੇ ਕਰਮਚਾਰੀ ਦੇ ਕਾਰਡ 'ਤੇ ਦਿੱਤੀ ਗਈ ਪਛਾਣ ਦੀ ਪੁਸ਼ਟੀ ਕਰਾਂਗੇ
 
ਇੱਕ ਜਾਇਜ਼ ਪਛਾਣ ਪੱਤਰ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਆਪਣੇ ਘਰ 'ਚ ਨਾ ਆਉਣ ਦਿਓ

 


Back to top