EON IS UK
E.ON IS UK
E.ON IS UK, E.ON UK ਲਈ ਸਾਂਝਾ ਆਈ.ਟੀ. ਸੇਵਾ ਪਰਦਾਤਾ ਹੈ। ਜਨਵਰੀ 1 2006 ਤੋਂ E.ON IS UK, E.ON UK ਲਈ ਆਈ.ਟੀ. ਸੇਵਾ ਪਰਦਾਤਾ ਦੇ ਤੌਰ ਕੰਮ ਕਰ ਰਹੀ ਹੈ।
ਇਹ ਕੰਪਨੀ E.ON UK plc (49%) ਅਤੇ E.ON IS GmbH (51%) ਦਾ ਸਾਂਝਾ ਕੰਮ ਹੈ। ਕੋਵੈਂਟਰੀ ਅਤੇ ਦੂਜੇ ਸਰਵਿਸ ਸੈਂਟਰਸ 'ਚ 300 ਕਰਮਚਾਰੀ E.ON UK ਲਈ ਆਈ.ਟੀ. ਸੇਵਾਵਾਂ ਪਰਦਾਨ ਕਰਦੇ ਹਨ।
E.ON IS, E.ON ਸਮੂਹ 'ਚ ਆਪਣੇ ਗਾਹਕਾਂ ਨੂੰ ਇੱਕ ਸੰਪੂਰਣ ਆਈ.ਟੀ. ਢਾਂਚਾ ਅਤੇ ਉੱਦਮੀ ਸੇਵਾਵਾਂ ਮੁਹੱਈਆ ਕਰਦੀ ਹੈ।
ਰਾੱਸ ਟੇਲਰ - ਮੈਨੇਜਿੰਗ ਡਾਇਰੈੱਕਟਰ, E.ON IS UK ਲਿਮਿਟਿਡ
ਰਾੱਸ ਕੋਲ, ਸਾਂਝਾ ਆਈ.ਟੀ. ਢਾਂਚਾ ਅਤੇ ਉੱਦਮੀ ਸੇਵਾਵਾਂ ਰਾਹੀਂ ਗਾਹਕ ਸੰਤੁਸ਼ਟੀ ਮੁਹੱਈਆ ਕਰਨ ਵਾਲੀ, ਸਰਵਿਸ ਕੰਪਨੀ E.ON IS UK ਲਿਮਿਟਿਡ ਦੀ ਜ਼ਿੰਮੇਵਾਰੀ ਹੈ।
ਰਾੱਸ 1996 'ਚ E.ON ਸਮੂਹ ਨਾਲ ਜੁੜੇ ਅਤੇ ਪੂਰੀ ਕੰਪਨੀ 'ਚ ਆਈ.ਟੀ. ਅਗਵਾਈ ਦੀਆਂ ਵੱਖੋ-ਵੱਖ ਭੂਮਿਕਾਵਾਂ 'ਚ ਕੰਮ ਕੀਤਾ ਹੈ। ਸਮੂਹ ਨਾਲ ਜੁੜਨ ਤੋਂ ਪਹਿਲਾਂ ਬ੍ਰਿਸਟਲ ਯੂਨੀਵਰਸਿਟੀ ਤੋਂ ਫ਼ਿਜ਼ਿੱਕਸ 'ਚ ਬੀਐੱਸਸੀ ਕਰਨ ਤੋਂ ਬਾਅਦ ਰਾੱਸ ਨੇ ਸਿਹਤ ਸੇਵਾ ਨਾਲ ਕੰਮ ਕੀਤਾ।
